New Found Land - by Neeru J.

New Found Land - by Neeru J.

coming out of the habits

the habits...

my land gave in lullabies

 

putting my feet hard...

hard on the ground...

ground of realities...

realities of human beings...

beings from all over...

 

all of a sudden…

I become so rich

with so much and too much

 

along with the excess burden…

there is also the ability for change and action

 

this journey brings pains and wounds...

answered by dressings... antibiotics...

 

my heart bows to this earth...

it, with arms open...

giving me the touch...

 

I am soothed...

I am at peace...

 

and now and then

whenever I would go

go to my native land...

 

I will tell the earth

I have found

a new land...

a new land outside...

and a new land inside.

 

where reside so many beings..

various habits...

altogether different thoughts...

visions and understandings

changed perspectives...

 

isn't it beautiful....

isn’t it awesome...

 

my heart smiles

while holding the hands of my thoughts

 

delivering me out

out of so much...

out of dead end concepts...

out of limited ideas...

placing my feet

firm on this

new found land

 

neeru jindal

 

         ਨਵੀਂ ਧਰਤੀ

ਮਾਤਭੂਮੀ ਤੋਂ…

ਲੋਰੀਆਂ ਚ ਮਿਲੀਆਂ

ਆਦਤਾਂ ਚੋਂ ਬਾਹਰ ਆ

ਜ਼ਮੀਨ ਤੇ ਮਜਬੂਤੀ ਨਾਲ

ਪੈਰ ਰੱਖਦਿਆਂ…

ਸੱਚਾਈਆਂ ਦੀ ਜ਼ਮੀਨ…

ਇਨਸਾਨ ਦਾ ਸੱਚ…

ਸਾਰੇ ਸੰਸਾਰ ਦੇ ਇਨਸਾਨ…

ਅਚਾਨਕ…

ਕਿੰਨੀ ਅਮੀਰ ਹੋ ਗਈ ਹਾਂ

ਕਿੰਨਾ ਕੁਝ ਹੈ ਏਥੇ

ਬੇਸ਼ਕ ਬਹੁਤ ਔਖ ਵੀ ਹੈ…

ਪਰ ਕਿੰਨਾ ਕੁਝ ਹੈ ਕਰਨ ਲਈ

ਬੇਸ਼ਕ ਦਰਦ ਨੇ

ਤੇ ਜ਼ਖਮ…

ਪਰ ਮਲ੍ਹਮ ਹੈ

ਨੱਜਿਠਣ ਨੂੰ

ਸਿਜਦਾ ਕਰਦੀ ਹਾਂ ਇਸ ਧਰਤ ਨੂੰ

ਇਹ ਮਿਲੀ ਹੈ ਮੈਨੂੰ

ਬਾਹਾਂ ਖੋਲ੍ਹ ਨਿੱਘ ਨਾਲ…

ਮੈਂ ਖੁਸ਼ ਹਾਂ…

ਮੈ ਸ਼ਾਂਤ ਹਾਂ…

ਤੇ ਹੁਣ

ਜਦੋਂ ਵੀ ਪਰਤਾਂਗੀ

ਮੈਂ ਆਪਣੇ ਮੁਲਕ…

ਦੱਸਾਂਗੀ ਆਪਣੇ ਰੇਤਿਆਂ ਨੂੰ

ਕਿ ਲੱਭੀ ਹੈ ਮੈਨੂੰ

ਇਕ ਨਵੀਂ ਜ਼ਮੀਨ

ਇਕ ਨਵੀਂ ਜ਼ਮੀਨ ਬਾਹਰ

ਤੇ ਇਕ ਨਵੀਂ ਜ਼ਮੀਨ ਆਪਣੇ ਹੀ ਅੰਦਰ…

ਜਿੱਥੇ ਰਹਿੰਦੈ ਕਿੰਨਾ ਹੀ ਕੁਝ

 

ਕਿੰਨੀਆਂ ਆਦਤਾਂ…

ਵੱਖਰੀਆਂ ਸੋਚਾਂ…

ਸਮਝਾਂ ਤੇ ਅਕਲਾਂ

ਬਦਲਦੀਆਂ ਧਾਰਨਾਵਾਂ…

ਕਿੰਨਾ ਸੋਹਣਾ ਹੈ ਇਹ

ਕਿੰਨਾ ਖੂਬਸੂਰਤ…

ਮੇਰਾ ਦਿਲ ਖੁਸ਼ ਹੈ

ਮੇਰੀਆਂ ਸੋਚਾਂ ਦਾ

ਹੱਥ ਫੜ੍ਹ ਕੇ

ਕਿੰਨੇ ਕੁਝ ਚੋਂ ਮੈਨੂੰ

ਬਾਹਰ ਲੈ ਆਇਐ…

ਖੁੰਡੀਆਂ  ਧਾਰਨਾਵਾਂ ਚੋਂ…

ਸੀਮਤ ਵਿਚਾਰਾਂ ਚੋਂ…

ਮੈਂ ਇਸ ਨਵੀਂ ਧਰਤ ਤੇ

ਅਡੋਲ ਖੜੀ ਹਾਂ…

ਨੀਰ ਜਿੰਦਲ